ਹਰਿਆਣਾ ਦੇ ਕੁਰਕੁਸ਼ੇਤਰ ਵਿੱਚ RDX ਦੀ ਬਰਾਮਦਗੀ ਦੇ ਮਾਮਲੇ 'ਚ STF ਵੱਲੋਂ ਇੱਕ ਹੋਰ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ I ਜ਼ਿਕਰਯੋਗ ਹੈ ਕਿ ਬੀਤੇ ਦਿਨ ਕੁਰਕੁਸ਼ੇਤਰ ਦੇ ਸ਼ਾਹਬਾਦ 'ਚ ਮਿਰਚੀ ਹੋਟਲ ਦੇ ਕੋਲੋਂ ਵਿਸਫੋਟਕ 1.5 ਕਿੱਲੋ RDX ਅਤੇ ਇਸ ਨਾਲ ਸਬੰਧਤ ਸਮਾਂ ਬੇਅੰਦ ਹੋਇਆ ਸੀ ਜਿਸ ਦੇ ਚਲਦੇ ਤਰਨ ਤਾਰਨ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸਦਾ ਨਾਮ ਸ਼ਮਸ਼ੇਰ ਸਿੰਘ ਸ਼ੇਰਾ ਹੈ I ਸ਼ਮਸ਼ੇਰ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ 15 ਅਗਸਤ ਤੋਂ ਪਹਿਲਾਂ ਕਿਸੇ ਵੱਡੇ ਧਮਾਕੇ ਦੀ ਪਲਾਨਨਿੰਗ ਦਾ ਹਿੱਸਾ ਸੀ, ਜਿਹੜੀ STF ਪੁਲਿਸ ਵੱਲੋਂ ਨਾਕਾਮ ਕਰ ਦਿੱਤੀ ਗਈ I ਇਸ ਮਾਮਲੇ 'ਚ STF ਵੱਲੋਂ ਤਰਨ ਤਾਰਨ ਤੋਂ ਸ਼ਮਸ਼ੇਰ ਦੇ ਇੱਕ ਹੋਰ ਸਾਥੀ ਰੋਬਿਨਪ੍ਰੀਤ ਨੂੰ ਗ੍ਰਿਫਤਾਰ ਕੀਤਾ ਹੈ I ਹੁਣ ਇਹਨਾਂ ਦੇ ਤਾਰ ਕਿੱਥੇ ਜੁੜੇ ਹੋਏ ਹਨ, ਪੁਲਿਸ ਇਸਦੀ ਛਾਨਬੀਣ 'ਚ ਜੁਟ ਗਈ ਹੈ I